Punjab was affected by severe floods in August 2019, due to unusually high rainfall during the monsoon season. Many Punjab people lost their homes, clothes and food. Sikh Portal arranged daily need goods like Medicines, Mosquito nets, food and even money for affected people over there.

23-8-2019 – ਅੱਜ ਪਹਿਲੇ ਪੜਾਅ ਤਹਿਤ ਸੰਸਥਾ ਵੱਲੋਂ ਇਕੱਠੀ ਹੋਈ ਰਸਦ ਬਿੱਟੂ ਢਾਬਾ ਮੋਹਾਲੀ 7 ਫੇਜ਼ ਤੋਂ ਅਮਰਿੰਦਰ ਸਿੰਘ ਰੋਪੜ ਨੂੰ ਭੇਜੀ ਗਈ ਜੋ ਆਪਣੀ ਟੀਮ ਨਾਲ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਸਿੱਧੇ ਤੌਰ ਤੇ ਲਗਾਤਾਰ ਸੇਵਾਵਾਂ ਦੇ ਰਹੇ ਹਨ। ਬਾਈ ਹੋਰਾਂ ਦੇ ਦੱਸਣ ਮੁਤਾਬਿਕ ਸ੍ਰੀ ਅਨੁੰਦਪੁਰ ਸਾਹਿਬ ਲਾਗੇ ਬਹੁਤ ਸਾਰੇ ਅਜਿਹੇ ਪਿੰਡ ਹਨ ਜਿਨਾ ਦਾ ਆਵਾਜਾਈ/ਸੜਕਾਂ ਆਦਿ ਸੰਪਰਕ ਪੁਰੀ ਤਰਾਂ ਬਾਕੀ ਇਲਾਕੇ ਨਾਲੋ ਟੁੱਟਣ ਕਾਰਨ ਅਜੇ ਤੱਕ ਕੋਈ ਰਾਹਤ ਸਮੱਗਰੀ ਨਹੀਂ ਪੁੱਜੀ ਅਤੇ ਫਸਲ/ਪਸੂ ਆਦਿ ਜਮਾਂ ਤਬਾਹ ਹੋ ਗਏ ਹਨ ਖਾਸਕਰ ਦਿਹਾੜੀਦਾਰੀ ਕਰਨ ਵਾਲੇ ਪਰਿਵਾਰਾਂ ਦਾ ਉੱਕਾ ਹੀ ਬੁਰਾਹਾਲ ਹੈ ਸੋ ਉਹਨਾਂ ਤੱਕ ਆਹ ਸਾਰਾ ਸਮਾਨ ਪੁੱਜਦਾ ਕੀਤਾ ਜਾ ਰਿਹਾ ਹੈ| ਬਾਕੀ ਵੀ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਕਿ ਆਪ ਦਾ ਤਿਲ ਫੁੱਲ ਹਿੱਸਾ ਜ਼ਰੂਰ ਪਾਓ ਜੀ |


24-8-2019 ਅੱਜ ਦੂਜੇ ਪੜਾਅ ਤਹਿਤ ਇਕੱਠੀ ਹੋਈ ਰਸਦ ਬਿੱਟੂ ਢਾਬਾ ਮੋਹਾਲੀ 7 ਫੇਜ਼ ਤੋਂ ਖਾਲਸਾ ਏਡ (Khalsa Aid International ) ਨੂੰ ਮੋਹਾਲੀ ਵਿਖੇ ਦਿੱਤੀ ਗਈ ਅਤੇ ਬਾਕੀ ਵੀ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਕਿ ਆਪ ਦਾ ਤਿਲ ਫੁੱਲ ਹਿੱਸਾ ਜ਼ਰੂਰ ਪਾਓ ਜੀ |