Sikh Portal ਅਤੇ ਸਾਰੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਫਾਜ਼ਿਲਕਾ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਮਿਸਲ ਸਤਲੁਜ ਰਾਹਤ ਕੈੰਪ ਲਈ ਲੋੜੀਂਦੀ ਸਮੱਗਰੀ ਭੇਜੀ

ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਮਾਜਰੀ ਤੋਂ ਲੋਕ ਹਿੱਤ ਮਿਸ਼ਨ (BKU) ਦੇ ਵਿਸ਼ੇਸ਼ ਸਹਿਯੋਗ ਨਾਲ ਫਾਜ਼ਿਲਕਾ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਮਿਸਲ ਸਤਲੁਜ ਰਾਹਤ ਕੈੰਪ ਲਈ ਲੋੜੀਂਦੀ ਸਮੱਗਰੀ ਭੇਜੀ ਜਾ ਰਹੀ ਹੈ 🙏 ਸਾਰੀਆਂ ਸਹਿਯੋਗੀ ਜਥੇਬੰਦੀਆਂ ਖ਼ਾਸਕਰ ਲੋਕ ਹਿੱਤ ਮਿਸ਼ਨ (BKU), Sikh Portal ਅਤੇ ਬਿੱਟੂ ਢਾਬਾ ਮੋਹਾਲੀ ਅਤੇ ਸਾਰੇ ਸਾਥੀ ਸੱਜਣਾ ਮਿੱਤਰਾਂ ਦਾ ਸਹਿਯੋਗ ਕਰਨ ਲਈ ਧੰਨਵਾਦ 🙏

Sikh Portal ਅਤੇ ਮਿਸਲ ਸਤਲੁਜ ਵਲੋਂ ਹੜ੍ਹ ਪ੍ਰਭਾਵਿਤ ਬਿਮਾਰਾਂ ਦੇ ਲਈ ਭੇਜੀਆਂ ਦਵਾਈਆਂ

ਹੜ੍ਹ ਪ੍ਰਭਾਵਿਤ ਧੁੱਸੀ ਬੰਨ ਹਰੀਕੇ ਵਿਖੇ ਚੱਲ ਰਹੀਆਂ ਸੇਵਾਵਾਂ ਵਿੱਚ ਜਮੀਨੀ ਪੱਧਰ ਉੱਤੇ ਜਿੱਥੇ ਮਿਸਲ ਸਤਲੁਜ ਦੇ ਸੇਵਾਦਾਰ ਕੰਮ ਕਰ ਰਹੇ ਹਨ ਅਤੇ ਉਸ ਦੇ ਨਾਲ ਹੀ ਸਿਹਤ ਸੇਵਾਵਾਂ ਲਈ ਕੰਮ ਕਰ ਰਹੇ ਪ੍ਰਭ ਆਸਰਾ ਵਾਲੇ ਭਾਈ ਸ਼ਮਸ਼ੇਰ ਸਿੰਘ ਹੋਰਾਂ ਨੂੰ ਖਰੜ੍ਹ ਕੈਮਿਸਟ ਐਸੋਸੀਏਸਨ ਵੱਲੋਂ ਭੇਜੀਆਂ ਦਵਾਈਆਂ ਦਿੱਤੀਆਂ ਗਈਆਂ ਤਾਂ ਜੋ ਹੜ੍ਹ ਪ੍ਰਭਾਵਿਤ ਬਿਮਾਰਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ!
ਸਾਰੀਆਂ ਸਹਿਯੋਗੀ ਜਥੇਬੰਦੀਆਂ ਲੋਕ ਹਿੱਤ ਮਿਸ਼ਨ (BKU), Sikh Portal, ਬਿੱਟੂ ਢਾਬਾ ਮੋਹਾਲੀ ਅਤੇ ਸਾਰੇ ਸਾਥੀ ਸੱਜਣਾ ਮਿੱਤਰਾਂ ਦਾ ਸਹਿਯੋਗ ਕਰਨ ਲਈ ਧੰਨਵਾਦ

Global Girl Power ਅਤੇ ਮਿਸਲ ਸਤਲੁਜ ਵੱਲੋਂ ਔਰਤਾਂ ਦੀਆਂ ਬਿਮਾਰੀਆਂ ਲਈ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਿੰਡ ਫੱਤੇਵਾਲਾ ਜਿਲਾ ਫਿਰੋਜਪੁਰ ਵਿਖੇ ਮੈਡੀਕਲ ਕੈਂਪ ਲਾਇਆ ਗਿਆ

ਮਿਸਲ ਸਤਲੁਜ ਦੀ ਰੋਪੜ ਯੂਨਿਟ ਵੱਲੋ ਤੇ ਰੋਪੜ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਈ ਸੁਖਿੰਦਰ ਦੀਪ ਸਿੰਘ ਹੋਰਾਂ ਨੇ 30HP ਇੰਜਣ ਦੀ ਤਾਕਤ ਵਾਲੀ ਕਿਸਤੀ ਹਰੀਕੇ ਵਿਖੇ ਮਿਸਲ ਸਤਲੁਜ ਦੇ ਰਾਹਤ ਕੰਮ ਲਈ ਭੇਜੀ ਗਈ ਹੈ! ਇਸ ਦੇ ਨਾਲ ਹੀ ਸਾਡੀ ਸਮਾਜ ਸੇਵੀ ਸੰਸਥਾ Sikh Portal ਵੱਲੋਂ ਵੀ ਕਿਸਤੀ ਲਈ ਮਾਇਕ ਮਦਦ ਕੀਤੀ ਗਈ!
ਇਸ ਔਖੀ ਘੜੀ ਦੇ ਵਿੱਚ ਆਪਣਾ ਤਿਲ ਫੁੱਲ ਪਾਉਣ ਵਾਲੇ ਯੋਗਦਾਨ ਪਾਉਣ ਵਾਲੇ ਹਰ ਭਾਈ ਦਾ ਅਤੇ ਸਾਡੀ ਸਹਿਯੋਗੀ ਸੰਸਥਾਵਾਂ ਲੋਕ ਹਿੱਤ ਮਿਸ਼ਨ BKU, ਬਿੱਟੂ ਢਾਬਾਂ ਮੋਹਾਲੀ ਫੇਜ਼ 7 ਦਾ ਵੀ ਤਹਿ ਦਿੱਲੋਂ ਧੰਨਵਾਦ