Sikh Portal ਅਤੇ ਮਿਸਲ ਸਤਲੁਜ ਦੇ ਸਹਿਯੋਗ ਨਾਲ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਪਿੰਡ ਪਿੰਡ ਰੁੱਖ ਲਗਾਏ ਗਏ

ਹਲਕਾ ਚਮਕੌਰ ਸਾਹਿਬ ਅਤੇ ਖਰੜ੍ਹ ਦੇ ਪਿੰਡਾ ਲਈ ਮਿਸਲ ਸਤਲੁਜ ਵੱਲੋ ਸ਼ੁਰੂ ਕੀਤੀ ਬੂਟਾ ਮੁਹਿੰਮ ਤਹਿਤ ਬੂਟੇ ਲਗਾ ਰਹੇ ਹਾਂ! ਹੁਣ ਤੱਕ ਲੱਗਭਗ 6000 ਬੂਟਾ ਮਿਸਲ ਸਤਲੁਜ ਵੱਲੋ ਪੁਆਧ, ਦੁਆਬਾ ਅਤੇ ਮਾਲਵੇ ਚ ਲਗਾ ਚੁੱਕੇ ਹਾਂ!
ਬਾਕੀ ਸਾਡੀ ਇਹ ਬੂਟਾ ਮੁਹਿੰਮ ਲਗਭਗ ਹੁਣ ਸਮਾਪਤੀ ਵੱਲ ਹੈ, ਜਿਨ੍ਹਾਂ ਸੰਗਤਾਂ ਨੇ ਫਾਰਮ ਭਰਕੇ ਜਾ ਨਿੱਜੀ ਸੁਨੇਹੇ ਭੇਜ ਕੇ ਬੂਟੇ ਲਗਵਾਉਣ ਲਈ ਕਿਹਾ ਸੀ ਉਹਨਾਂ ਤੱਕ ਜਰੂਰ ਪੁੱਜਦੇ ਕਰਾਂਗੇ

ਮਿਸਲ ਸਲਤੁਜ ਤੋ ਸ. ਅਜੇਪਾਲ ਸਿੰਘ ਬਰਾੜ , ਸ. ਪਰਦੀਪ ਸਿੰਘ ਝਿੰਗੜਾ, ਹਰਜੀਤ ਸਿੰਘ ਖਿਜ਼ਰਾਬਾਦ ਅਤੇ ਟੀਮ ਵਲੋ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਅਨੁਸਾਰ ਰੁੱਖ ਲਗਾਓ ਮੁਹਿੰਮ ਤਹਿਤ ਗੁਰਦੁਆਰਾ ਸਿੰਘ ਸਭਾ ਸਾਹਿਬ ਚਨਾਲੋਂ ਵਿਖੇ ਰੁੱਖ ਵੰਡੇ ਗਏ। ਇਸ ਮੁਹਿੰਮ ਵਿਚ ਗੁਰਦੁਆਰਾ ਕਮੇਟੀ ਚਨਾਲੋਂ ਦੇ ਪ੍ਰਧਾਨ ਸ ਹਰਪ੍ਰੀਤ ਸਿੰਘ, ਸ ਗੁਰਮੇਲ ਸਿੰਘ ਪਾਬਲਾ, ਸ ਸੁਖਜੀਤ ਸਿੰਘ ਵਿੱਕੀ, ਸ ਚਰਨਪ੍ਰੀਤ ਸਿੰਘ, ਸ਼ੇਰੇ ਪੰਜਾਬ ਸਪੋਰਟਸ ਕਲੱਬ ਚਨਾਲੋਂ ਤੋ ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਗੁਰਮਿੰਦਰ ਸਿੰਘ ਗਿੰਦਰਾ ਅਤੇ ਮੁਸਲਮਾਨ ਭਾਈਚਾਰੇ ਤੋ ਚਿਰਾਗ ਦੀਨ, ਜੱਸੀ ਖ਼ਾਨ, ਕਦਰ ਖਾਨ ਆਦਿ ਹਾਜ਼ਰ ਰਹੇ।






