ਸਿੱਖ ਪੋਰਟਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਸਭਾ ਝਿੰਗੜਾ ਕਲਾ ਦੇ ਸਾਂਝੇ ਉੱਦਮ ਨਾਲ ਗੁਰੂ ਨਾਨਕ ਪਾਤਸ਼ਾਹ ਦੇ ੫੫੦ਵੇਂ ਪ੍ਰਕਾਸ਼ ਪੁਰਵ ਨੂੰ ਯਾਦਗਾਰੀ ਮਨਾਉਂਦਿਆਂ 550 ਰੁੱਖ ਲਗਾਏ ਗਏ । ਬਹੁਤ ਸਖ਼ਤ ਗਰਮੀ ਹੋਣ ਦੇ ਬਾਵਜੂਦ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਕੰਮ ਕੀਤਾ ਤਾਂ ਜੋ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਹਰੇ ਭਰੇ ਕੁਦਰਤੀ ਅਤੇ ਰੋਗ ਰਹਿਤ ਵਾਤਾਵਰਨ ਨੂੰ ਮਾਣ ਸਕਣ।










